ਘਰੇਲੂ ਝਗੜੇ 'ਚ ਪੁਲਿਸ ਦੀ ਧਮਕੀ ਨੇ ਲਈ ਨੌਜਵਾਨ ਦੀ ਜਾਨ | OneIndia Punjabi

2022-08-02 0

ਅਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ I ਦਰਅਸਲ ਇਥੋਂ ਦੇ ਰਹਿਣ ਵਾਲੇ ਰਣਜੀਤ ਸਿੰਘ ਲੱਖਾ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਇਕ ਬੇਟਾ ਵੀ ਸੀ I ਥਾਣੇ ਦੇ ਬਾਹਰ ਰਿਸ਼ਤੇਦਾਰਾਂ ਸਮੇਤ ਇਨਸਾਫ ਲੈਣ ਲਈ ਬੈਠੀ ਮਾਂ ਦੇ ਮੁਤਾਬਿਕ ਪਤੀ ਪਤਨੀ ਵਿਚਕਾਰ ਝਗੜੇ ਦੇ ਚਲਦਿਆਂ ਰਣਜੀਤ ਕਾਫੀ ਪਰੇਸ਼ਾਨ ਸੀ I ਗੱਲ ਥਾਣੇ ਤੱਕ ਪਹੁੰਚੀ ਤਾ SI ਕੁਲਵੰਤ ਸਿੰਘ ਨੇ ਲੜਕੀ ਦੇ ਪਰਿਵਾਰ ਦਾ ਪੱਖ ਲੈਂਦਿਆਂ ਰਣਜੀਤ ਦੇ ਬੇਟੇ ਨੂੰ ਜਬਰਨ ਉਸਦੀ ਵੱਖ ਰਹਿ ਰਹੀ ਪਤਨੀ ਨੂੰ ਸੌਂਪ ਦਿੱਤਾ ਅਤੇ ਰਣਜੀਤ ਤੇ ਉਸਦੇ ਪਰਿਵਾਰ 'ਤੇ ਦਾਜ ਦਾ ਪਰਚਾ ਕਰ ਦਿੱਤਾ, ਜਿਸ ਦੇ ਚਲਦਿਆਂ ਰਣਜੀਤ ਨੇ ਆਤਮ ਹੱਤਿਆ ਕਰ ਲਈ ਹੈ I ਉਧਰ ਪੁਲਿਸ ਮੁਤਾਬਿਕ SI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ਸਮੇਤ ਪੰਜ ਵਿਅਕਤੀਆਂ 'ਤੇ ਪਰਚਾ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ I

Videos similaires